BSP ਨੇ ਰਾਜਸਥਾਨ ਸਰਕਾਰ ਦਾ ਕੀਤਾ ਘੜਾ ਭੰਨ ਰੋਸ ਪ੍ਰਦਰਸ਼ਨ

ਬੀ ਐੱਸ ਪੀ ਨੇ ਰਾਜਸਥਾਨ ਸਰਕਾਰ ਦਾ ਕੀਤਾ ਘੜਾ ਭੰਨ ਰੋਸ ਪ੍ਰਦਰਸ਼ਨ 

ਪਰਦੀਪ ਸਿੰਘ ਕਸਬਾ, ਸੰਗਰੂਰ , 23 ਅਗਸਤ  2022

ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਪੱਧਰੀ ਜਾਤੀ ਵਾਦੀ ਸਿਸਟਮ ਦਾ ਘੜਾ ਭੰਨ ਰੋਸ ਪ੍ਰਦਰਸ਼ਨ ਕੀਤਾ । ਰੋਸ ਪ੍ਰਦਰਸ਼ਨ ਲੇਬਰ ਚੌਕ ਸੰਗਰੂਰ ਤੋਂ ਵੱਡੇ ਕਾਫ਼ਲੇ ਘੜੇ ਅਤੇ ਤਖ਼ਤੀਆਂ ਚੁੱਕ ਕੇ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਵੱਡੀਆਂ ਲਾਲ ਬੱਤੀਆਂ ਚੌਕ ਵਿੱਚ ਘੜਾ ਭੰਨ ਕੇ ਰਾਜਸਥਾਨ ਦੀ ਸਰਕਾਰ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਬੀਐੱਸਪੀ ਵਰਕਰਾਂ ਨੇ ਏ ਡੀ ਸੀ ਅਨਮੋਲ ਧਾਲੀਵਾਲ ਨੂੰ ਮੰਗ ਪੱਤਰ ਸੌਂਪਿਆ ਗਿਆ।

ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ, ਰਣਧੀਰ ਸਿੰਘ ਨਾਗਰਾ, ਪਵਿੱਤਰ ਸਿੰਘ ਸੰਗਰੂਰ ਅਤੇ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਭਾਰਤ ਨੂੰ ਆਜ਼ਾਦ ਹੋਏ 75 ਸਾਲ ਬੀਤ ਚੁੱਕੇ ਹਨ ਪਰ ਭਾਰਤ ਦੇ ਮੂਲ ਨਿਵਾਸੀ ਬਹੁਜਨ ਸਮਾਜ ਅੱਜ ਵੀ ਆਜ਼ਾਦ ਨਹੀਂ ਹੈ।

ਆਗੂਆਂ ਨੇ ਰਾਜਸਥਾਨ ਦੇ ਜਾਲੌਰ ਦੀ ਵਿਚ ਦਲਿਤ ਵਿਦਿਆਰਥੀ ਇੰਦਰ ਸਿੰਘ ਮੇਘਵਾਲ ਨੂੰ ਪਿਛਲੇ ਦਿਨੀਂ ਸਕੂਲ ਦੇ ਪਾਣੀ ਪੀਣ ਵਾਲੇ ਘੜੇ ਨੂੰ ਸੁੰਨ ਕਰਕੇ ਉਥੋਂ ਦਿ ਉੱਚ ਜਾਤੀ ਦੇ ਮਾਸਟਰ ਨੇ ਬੇਰਹਿਮੀ ਨਾਲ ਕੁੱਟਿਆ, ਜਿਸ ਕਰਕੇ ਬੱਚੇ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤੇ ਇੰਦਰ ਮੇਘੋਵਾਲ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ।

ਆਗੂਆ ਨੇ ਕਿਹਾ ਕਿ ਹਰ ਸਾਲ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਪਰ ਅਸਲ ਵਿੱਚ ਦੇਸ਼ ਦੇ ਦਲਿਤ ਲੋਕ ਅੱਜ ਵੀ ਸਮਾਜਿਕ ਤੌਰ ਤੇ ਗੁਲਾਮੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਗੰਭੀਰਤਾ ਨਾਲ ਦਲਿਤਾਂ ਉਤੇ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਪਾਬੰਦ ਹੋਣਾ ਚਾਹੀਦਾ ਹੈ।

ਇਸ ਮੌਕੇ ਬੰਤਾ ਸਿੰਘ ਕੈਂਪਰ, ਭੋਲਾ ਸਿੰਘ ਧਰਮਗਡ਼੍ਹ, ਰਣਸੀਰ ਸਿੰਘ ਕੌਹਰੀਆਂ, ਸ਼ਿੰਦਰਪਾਲ ਸਿੰਘ, ਰਾਮ ਸਿੰਘ ਲੌਂਗੋਵਾਲ, ਹਰਬੰਸ ਸਿੰਘ, ਕਸ਼ਮੀਰ ਸਿੰਘ, ਸ਼ੇਰ ਸਿੰਘ ਝਾੜੋਂ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Scroll to Top