ਪਿੰਡ ਕੋੜਿਆਂ ਵਾਲੀ ਵਿਖੇ ਮਨਾਇਆ ਅਨੀਮੀਆ ਦਿਵਸ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 25 ਜੁਲਾਈ 2023 ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ 12 ਅਗਸਤ 2023 ਤੱਕ ਅਨੀਮੀਆ ਮੁਕਤ ਪੰਜਾਬ ਅਭਿਆਨ ਚਲਾਇਆ ਜਾਣਾ ਹੈ ਜਿਸ ਤਹਿਤ ਗਰਭਵਤੀ ਔਰਤਾ ਅਤੇ ਬਚਿਆਂ ਨੂੰ ਸੰਤੁਲਿਤ ਆਹਾਰ ਗ੍ਰਹਿਣ ਕਰਨ ਸਬੰਧੀ ਗਤੀਵਿਧੀਆਂ ਰਾਹੀਂ ਜਾਗਰੂਕ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਨਵਦੀਪ ਕੌਰ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਪਿੰਡ ਕੋੜਿਆਂ …