NRI ਦੇ ਘਰ ਡਾਕਾ ,ਪਤੀ ਨੂੰ ਬੰਨ੍ਹਿਆ ਤੇ ਪਤਨੀ ਦਾ ,,

ਐਨ.ਆਰ.ਆਈ. ਦੇ ਘਰ ਵੜ੍ਹੇ ਲੁਟੇਰਿਆਂ ਨੇ ,ਪਤੀ ਨੂੰ ਬੰਨ੍ਹਿਆ ਤੇ ਪਤਨੀ ਦਾ ,,

ਹਰਿੰਦਰ ਨਿੱਕਾ ,ਬਰਨਾਲਾ 3 ਨਵੰਬਰ 2022

   ਜਿਲ੍ਹੇ ਅੰਦਰ ਅਮਨ ਕਾਨੂੰਨ ਦੀ ਹਾਲਤ ਦਿਨ ਬ ਦਿਨ ਨਿੱਘਰਦੀ ਜਾ ਰਹੀ ਹੈ। ਸ਼ਹਿਣਾ ਕਸਬੇ ‘ਚ ਅੱਜ ਤੜਕੇ, ਇੱਕ ਬਜੁਰਗ ਐਨ.ਆਰ.ਆਈ. ਜੋੜੇ ਦੇ ਘਰ ਕੁੱਝ ਲੁਟੇਰੇ ਦਾਖਿਲ ਹੋਏ। ਜਿਹੜੇ ਕਰੀਬ 80 ਸਾਲਾ ਬਜੁਰਗ ਔਰਤ ਨੂੰ ਮੌਤ ਦੇ ਘਾਟ ਉਤਾਰ ਕੇ ਘਰੋਂ ਕੀਮਤੀ ਸਮਾਨ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਪੰਜ ਵਜੇ  5/6 ਲੁਟੇਰੇ ਮਾਸਟਰ ਲਛਮਣ ਸਿੰਘ (NRI ਕੈਨੇਡਾ) ਵਾਸੀ ਤੂਤੜਾ ਪੱਤੀ ਸ਼ਹਿਣਾ,ਦੇ ਘਰ ਅੰਦਰ ਦਾਖਿਲ ਹੋਏ।  ਲੁਟੇਰਿਆਂ ਨੇ ਮਾਸਟਰ ਲਛਮਣ ਸਿੰਘ ਨੂੰ ਬੰਨ੍ਹ ਕੇ ,ਓਹਨਾਂ ਦੀ ਪਤਨੀ ਅਮਰਜੀਤ ਕੌਰ ( 80) ਸਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਉਨ੍ਹਾਂ ਦੇ ਕਰੀਬ 20/25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ, ਪੁਲਿਸ ਮੌਕਾ ਵਾਰਦਾਤ ਤੇ ਪਹੁੰਚੀ ਤੇ ਹੱਤਿਆ ਤੇ ਲੁੱਟ ਦੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ । 
Scroll to Top