[embedyt] https://www.youtube.com/watch?v=3bNOn248SSI[/embedyt]ਵੀਡੀਓ ਵੀ ਕੀਤੀ ਵਾਇਰਲ ,2 ਸਕੂਲੀ ਵਿਦਿਆਰਥੀਆਂ ਨੂੰ ਢਾਹ ਕੇ ਬੇਰਹਿਮੀ ਨਾਲ ਕੁੱਟਿਆ
ਪੀੜਤ ਦੇ ਪਰਿਵਾਰ ਨੇ ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ ,ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕਾਂ ਉੱਪਰ ਵੀ ਗੰਭੀਰ ਇਲਜ਼ਾਮ
ਹਰਿੰਦਰ ਨਿੱਕਾ , ਬਰਨਾਲਾ 1 ਦਸੰਬਰ 2022
ਵਾਈ.ਐਸ. ਸਕੂਲ ਹੰਡਿਆਇਆ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਣ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੱਡੀ ਸੰਖਿਆ ‘ਚ ਵਿਦਿਆਰਥੀ ਦੋ ਵਿਦਿਆਰਥੀਆਂ ਨੂੰ ਬੱਸ ਵਿਚੋਂ ਖਿੱਚ ਕੇ,ਸਕੂਲ ਕੰਪਲੈਕਸ ਵਿੱਚ ਹੀ, ਬੇਰਹਿਮੀ ਨਾਲ ਕੁਟਾਪਾ ਚਾੜ੍ਹ ਰਹੇ ਹਨ। ਗੁੰਡਾਗਰਦੀ ਦੀ ਇੰਤਹਾ ਹੀ ਸਮਝੋ ਕਿ ਕੁੱਟਮਾਰ ਕਰਨ ਵਾਲਿਆਂ ਨੇ ਘਟਨਾ ਦੀ ਵੀਡੀਓ ਬਣਾਈ ਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤੀ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਦੇ ਪਿਤਾ ਨੇ ,ਇਸ ਸਬੰਧੀ ਪੁਲਿਸ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੋਰਟਲ ਤੇ ਸ਼ਕਾਇਤ ਕਰਕੇ, ਇਨਸਾਫ ਦੀ ਗੁਹਾਰ ਲਗਾਈ ਹੈ।
ਮੁੱਖ ਮੰਤਰੀ ਨੂੰ ਭੇਜੀ ਸ਼ਕਾਇਤ ਵਿੱਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ ਸੁਸ਼ਾਂਤ YS ਸਕੂਲ ਹੰਡਿਆਇਆ ਵਿੱਚ ਪਲੱਸ 1 ਜਮਾਤ ਵਿੱਚ ਕਾਮਰਸ ਦਾ ਵਿਦਿਆਰਥੀ ਹੈ । ਕਰੀਬ ਇਕ ਮਹੀਨਾ ਪਹਿਲਾਂ ਸਕੂਲ ਵਿੱਚ ਉਸ ਨਾਲ ਕੁੱਝ ਵਿਦਿਆਰਥੀਆਂ ਵਲੋਂ ਸਕੂਲ ਬੱਸ ਵਿੱਚੋ ਹੇਠਾਂ ਖਿੱਚ ਕੇ ਸਕੂਲ ਕੈੰਪੱਸ਼ ਵਿੱਚ ਹੀ ਬੜੀ ਬੇਰਹਿਮੀ ਨਾਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਕੁੱਟ ਮਾਰ ਕੀਤੀ ਗਈ ਅਤੇ ਵਿਦਿਆਰਥੀਆਂ ਵਲੋਂ ਉਸਦੀ ਵੀਡੀਓ ਵੀ ਬਣਾਈ ਗਈ ਸੀ । ਇਸ ਵੀਡੀਓ ਨੂੰ ਬਾਅਦ ਵਿਚ ਕੁੱਟਮਾਰ ਕਰਨ ਵਾਲੇ ਵਿਦਿਆਰਥੀਆਂ ਵਲੋਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਗਿਆ ਹੈ । ਜਿਸ ਬਾਰੇ ਮੈਨੂੰ ਕਿਸੇ whatsapp ਗਰੁੱਪ ਵਿੱਚ ਆਈ ਵੀਡੀਓ ਤੋਂ ਪਤਾ ਲੱਗਾ ,ਉਕਤ ਘਟਨਾ ਤੋਂ ਬਾਅਦ ਮੇਰਾ ਬੇਟਾ ਇਨ੍ਹਾਂ ਜਿਆਦਾ ਡਰ ਗਿਆ ਸੀ ਕਿ ਉਸਨੇ ਇਸ ਬਾਰੇ ਮੈਨੂੰ ਕੁੱਝ ਨਹੀਂ ਸੀ ਦਸਿਆ , ਪਰ ਘਟਨਾ ਹੋਣ ਤੋਂ ਇਕ ਦਮ ਬਾਅਦ ਵਿੱਚ ਉਹ ਬਹੁਤ ਜਿਆਦਾ ਬਿਮਾਰ ਹੋ ਗਿਆ ਸੀ ਉਸਦੇ ਲੀਵਰ ਵਿੱਚ ਕਾਫੀ ਜਿਆਦਾ ਪ੍ਰੋਬਲਮ ਆ ਗਈ ਸੀ ਅਤੇ ਮੇਰਾ ਬੇਟਾ ਕਰੀਬ 20 ਦਿਨ ਤੋਂ ਸਕੂਲ ਨਹੀਂ ਗਿਆ ਸੀ , ਜਦੋ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੈਂ ਆਪਣੇ ਬੇਟੇ ਤੋਂ ਉਕਤ ਘਟਨਾ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਮੈਨੂੰ ਮਾਰਕੁੱਟ ਕਰਨ ਵਾਲੇ ਵਿਦਿਆਰਥੀਆਂ ਨੇ ਧਮਕੀ ਦਿਤੀ ਸੀ ਕਿ ਜੇਕਰ ਇਸ ਘਟਨਾ ਬਾਰੇ ਤੂੰ ਕਿਸੇ ਨੂੰ ਜਾਣਕਾਰੀ ਤਾਂ ਤਾਂ ਅਸੀਂ ਤੈਨੂੰ ਜਾਨ ਤੋਂ ਮਾਰ ਦਵਾਂਗੇ ਇਸ ਡਰ ਕਾਰਨ ਮੈਂ ਚੁੱਪ ਹੀ ਰਿਹਾ ।
ਉਨ੍ਹਾਂ ਦੱਸਿਆ ਕਿ ਮੈਂ ਇਸ ਘਟਨਾ ਸੰਬੰਧੀ ਸਕੂਲ ਪ੍ਰਿੰਸੀਪਲ ਡਾਕਟਰ ਅੰਜੀਤਾ ਨੂੰ ਜਾਣਕਾਰੀ ਵੀ ਦਿੱਤੀ ਫੇਰ ਜਦੋ ਮੈਂ ਸਕੂਲ ਦੇ ਡਾਇਰੈਕਟਰ ਸ੍ਰੀ ਵਰੁਣ ਭਾਰਤੀ ਨੂੰ ਮਿਲਣ ਲਈ ਗਿਆ , ਪਰ ਕਿਸੇ ਨੇ ਵੀ ਓਹਨਾ ਨੂੰ ਮਿਲਣ ਨਹੀਂ ਦਿੱਤਾ। ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕਾਂ ਨੇ ਇਸ ਘਟਨਾ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ ।
ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੇ ਦਸਿਆ ਕਿ ਇਸ ਤਰਾਂ ਦੀ ਘਟਨਾਵਾਂ ਸਕੂਲ ਵਿੱਚ ਅਕਸਰ ਹਰ ਦਿਨ ਦਿਨ ਹੀ ਵਾਪਰਦੀਆਂ ਰਹਿੰਦੀਆਂ ਹਨ । ਜਿਨ੍ਹਾਂ ਨੂੰ ਰੋਕਣ ਲਈ ਸਕੂਲ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕ ਗੰਭੀਰ ਯਤਨ ਨਹੀਂ ਕਰ ਰਹੇ ਹਨ। ਸਕੂਲ ਵਿਚ ਪੜ੍ਹਦੇ ਬੱਚਿਆਂ ਲਈ ਜਾਨ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਅਜਿਹਾ ਕਰਕੇ ਸਕੂਲ ਪ੍ਰਿਸੀਪਲ ਅਤੇ ਸਕੂਲ ਪ੍ਰਬੰਧਕ ਵਿਦਿਆਰਥੀਆਂ ਦੀ ਜਿੰਦਗੀ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਉਸ ਦੇ ਬੇਟੇ ਦੀ ਕੁੱਟਮਾਰ ਕਰਨ ਵਾਲਿਆਂ ਅਤੇ ਜਾਣਕਾਰੀ ਦੇਣ ਦੇ ਬਾਵਜੂਦ ਵੀ ਦੋਸ਼ੀ ਵਿਦਿਆਰਥੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰਵਾਉਣ ਵਾਲੇ ਸਕੂਲ ਪ੍ਰਬੰਧਕਾਂ ਖਿਲਾਫ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਅਤੇ ਮੇਰੇ ਬੱਚੇ ਦੀ ਹਿਫਾਜਤ ਯਕੀਨੀ ਬਣਾਈ ਜਾਵੇ ।